ਗਰਭ ਨਿਰੋਧਕ ਗੋਲੀਆਂ ਖਾਣ ਵਾਲੀਆਂ ਔਰਤਾਂ ਹੋ ਜਾਣ Alert, ਨਵੀ ਰਿਪੋਰਟ ਨੇ ਦਿਤੀ ਚੇਤਾਵਨੀ

ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਦਿਲ ਦੇ ਦੌਰੇ ਦਾ ਜੋਖ਼ਮ ਵਧਣ ਦੀ ਚੇਤਾਵਨੀ ਦਿੱਤੀ ਗਈ ਹੈ। ਪੀ. ਜੀ. ਆਈ. ਦੇ ਕਾਰਡੀਓਲੋਜਿਸਟ ਡਾ. ਵਿਜੇਵਰਗੀਆ ਦੀ ਰਿਪੋਰਟ ਅਨੁਸਾਰ ਗਰਭ ਨਿਰੋਧਕ ਦਵਾਈਆਂ ਖ਼ੂਨ ਨੂੰ ਗਾੜ੍ਹਾ ਕਰ ਦਿੰਦੀਆਂ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਵਧਣ ਅਤੇ ਦਿਲ ਦੀਆਂ ਸਮੱਸਿਆਵਾਂ ਦੇ ਖਤਰੇ ’ਚ ਵਾਧਾ ਹੁੰਦਾ ਹੈ। ਇਸ ਲਈ ਗਰਭ ਨਿਰੋਧਕ ਦਵਾਈਆਂ ਸਿਰਫ਼ ਡਾਕਟਰ ਦੀ ਸਲਾਹ ’ਤੇ ਹੀ ਲੈਣੀਆਂ ਚਾਹੀਦੀਆਂ ਹਨ।

ਸਿਗਰਟਨੋਸ਼ੀ ਵੀ ਵਧਾਉਂਦੀ ਹੈ ਦਿਲ ਦੀਆਂ ਬਿਮਾਰੀਆਂ ਦਾ ਜੋਖ਼ਮ

ਸਿਗਰਟ ਪੀਣ ਨਾਲ ਖ਼ੂਨ ਦਾ ਸੰਚਾਰ ਰੁਕਦਾ ਹੈ, ਜਿਸ ਕਾਰਨ ਥੱਕੇ ਬਣਦੇ ਹਨ ਅਤੇ ਦਿਲ ਦੀ ਧੜਕਣ ਤੇ ਬਲੱਡ ਪ੍ਰੈਸ਼ਰ ਵਧਦਾ ਹੈ। ਸਿਗਰਟਨੋਸ਼ੀ ਅਤੇ ਗਰਭ ਨਿਰੋਧਕ ਗੋਲੀਆਂ ਦੇ ਸੰਯੁਕਤ ਪ੍ਰਭਾਵ ਨਾਲ ਦਿਲ ਦੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।

ਦਿਲ ਦੀਆਂ ਬਿਮਾਰੀਆਂ ਅਤੇ ਔਰਤਾਂ

ਪੀ. ਜੀ. ਆਈ. ਦੀ ਖੋਜ ਮੁਤਾਬਕ, 13-15% ਦਿਲ ਦੀਆਂ ਬਿਮਾਰੀਆਂ ਵਾਲੀਆਂ ਔਰਤਾਂ 50 ਸਾਲ ਤੋਂ ਘੱਟ ਉਮਰ ਦੀਆਂ ਹਨ। ਉਨ੍ਹਾਂ ’ਚੋਂ 44% ਮੋਟਾਪੇ ਦਾ ਸ਼ਿਕਾਰ ਹਨ, ਜਦਕਿ ਸਿਰਫ 1% ਹੀ ਸੰਤੁਲਿਤ ਖੁਰਾਕ ਲੈਂਦੀਆਂ ਹਨ। ਦਿਲ ਦੀ ਬਿਮਾਰੀ ਵਾਲੀਆਂ ਔਰਤਾਂ ’ਚ ਮੌਤ ਦਾ ਜੋਖ਼ਮ 50% ਵੱਧ ਹੁੰਦਾ ਹੈ।

40 ਤੋਂ ਬਾਅਦ ਕਰਵਾਓ ਇਹ ਟੈਸਟ

ਡਾਕਟਰਾਂ ਦੇ ਮੁਤਾਬਕ, 40 ਸਾਲ ਦੀ ਉਮਰ ਤੋਂ ਬਾਅਦ ਈ. ਸੀ. ਜੀ., ਈਕੋ, ਅਤੇ ਟੀ. ਐੱਮ. ਟੀ. ਵਰਗੇ ਟੈਸਟ ਕਰਵਾਉਣੇ ਬਹੁਤ ਮਹੱਤਵਪੂਰਣ ਹਨ। ਜੋਖ਼ਮ ਵਾਲੇ ਲੋਕਾਂ, ਜਿਵੇਂ ਕਿ ਮੋਟਾਪੇ, ਸਿਗਰਟਨੋਸ਼ੀ, ਜਾਂ ਦਿਲ ਦੇ ਦਰਦ ਦੇ ਲੱਛਣ ਵਾਲਿਆਂ ਲਈ ਇਹ ਟੈਸਟ 30 ਸਾਲ ਦੀ ਉਮਰ ਤੋਂ ਹੀ ਲਾਜ਼ਮੀ ਹਨ।

ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣ

  • ਸੀਨੇ ਵਿੱਚ ਬੇਚੈਨੀ ਜਾਂ ਭਾਰੀਪਨ
  • ਸਾਹ ਲੈਣ ਵਿੱਚ ਤਕਲੀਫ਼
  • ਸਰਦੀਆਂ ’ਚ ਬੇਵਕਤ ਪਸੀਨਾ ਆਉਣਾ
  • ਹੱਥਾਂ ਦਾ ਸੁੰਨ ਹੋਣਾ
  • ਮੋਢੇ, ਹੱਥ ਜਾਂ ਗਰਦਨ ਦਾ ਕੰਮ ਬੰਦ ਕਰਨਾ

ਦਿਲ ਦੀ ਬਿਮਾਰੀ ਦੇ ਸ਼ੁਰੂਆਤੀ ਪੜਾਅ ’ਚ ਪਤਾ ਲੱਗਣ ਨਾਲ ਇਲਾਜ ਸੰਭਵ ਹੈ। ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਸਿਹਤਮੰਦ ਜੀਵਨਸ਼ੈਲੀ ਅਤੇ ਡਾਕਟਰੀ ਸਲਾਹ ਲੈਣਾ ਲਾਜ਼ਮੀ ਹੈ।

Leave a Reply

Your email address will not be published. Required fields are marked *