Breaking News: ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਗ੍ਰਿਫ਼ਤਾਰ, ਲੁਧਿਆਣਾ ‘ਚ ਤਣਾਅ ਚਰਮ ਤੇ
ਬੁੱਢੇ ਨਾਲੇ ਦੇ ਪ੍ਰਦੂਸ਼ਣ ਮਾਮਲੇ ਤੇ ਟਕਰਾਅ ਦੇ ਮੱਦੇਨਜ਼ਰ ਪੁਲਸ ਨੇ ਸਮਾਜ ਸੇਵੀਆਂ ਅਤੇ ਡਾਈਂਗ ਇੰਡਸਟਰੀ ਵਿਚਾਲੇ ਵਿਵਾਦ ਸੰਭਾਲਣ ਲਈ ਕਈ ਧਰਨਾਕਾਰੀਆਂ ਨੂੰ ਰਾਹ ਵਿਚ ਹੀ ਗ੍ਰਿਫ਼ਤਾਰ ਕੀਤਾ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਲੁਧਿਆਣਾ ਦਾਖਲ ਹੋਣ ਦੌਰਾਨ ਗ੍ਰਿਫ਼ਤਾਰ ਕਰ ਕੇ ਅਣਪਛਾਤੀ ਥਾਂ ‘ਤੇ ਲਿਜਾਇਆ ਗਿਆ ਹੈ।
ਪੁਲਸ ਅਲਰਟ, ਵੱਡੇ ਪ੍ਰਬੰਧ
ਕਾਲੇ ਪਾਣੀ ਮੋਰਚੇ ਨੇ ਤਾਜਪੁਰ ਰੋਡ ਸਥਿਤ CETP ਡਿਸਚਾਰਜ ਬੰਦ ਕਰਨ ਦੀ ਚੇਤਾਵਨੀ ਦਿੱਤੀ। ਜਵਾਬ ਵਿੱਚ ਡਾਈਂਗ ਇੰਡਸਟਰੀ ਨੇ ਵੱਡੀ ਗਿਣਤੀ ‘ਚ ਮੁਲਾਜ਼ਮ ਇਕੱਠੇ ਕਰਕੇ ਟਕਰਾਅ ਦੀ ਸਥਿਤੀ ਪੈਦਾ ਕੀਤੀ। ਪੁਲਸ ਨੇ ਫਿਰੋਜ਼ਪੁਰ ਰੋਡ ਸਮੇਤ ਕਈ ਥਾਵਾਂ ਤੇ ਫ਼ੋਰਸ ਤਾਇਨਾਤ ਕੀਤੀ।
ਗ੍ਰਿਫ਼ਤਾਰੀ ਨਾਲ ਵਧਿਆ ਤਣਾਅ
ਰਾਜੇਵਾਲ ਦੇ ਗ੍ਰਿਫ਼ਤਾਰੀ ਤੋਂ ਬਾਅਦ ਸੰਪਰਕ ਢੁਕਵਾਂ ਨਹੀਂ। ਲੁਧਿਆਣਾ ਦੇ ਕਈ ਇਲਾਕੇ ਪੁਲਸ ਛਾਉਣੀ ਵਿੱਚ ਬਦਲ ਚੁਕੇ ਹਨ। ਧਰਨਾਕਾਰੀਆਂ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਜਾਰੀ ਹਨ।