ਸਿੰਘਮ ਅਗੇਨ ਨੇ ਸਿਨੇਮਾਘਰਾਂ ’ਚ ਮਚਾਇਆ ਧਮਾਲ, ਜਲਦ ਆ ਰਿਹਾ ਹੈ ਪ੍ਰਾਈਮ ਵੀਡੀਓ ’ਤੇ
ਅਜੇ ਦਿਵਗਨ ਦੀ ਐਕਸ਼ਨ-ਭਰਪੂਰ ਫਿਲਮ ਸਿੰਘਮ ਅਗੇਨ, ਜੋ 1 ਨਵੰਬਰ ਨੂੰ ਰਿਲੀਜ਼ ਹੋਈ ਸੀ, ਬਾਕਸ ਆਫਿਸ ’ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਫਿਲਮ ਨੇ ਹੁਣ ਤੱਕ ₹360.75 ਕਰੋੜ ਦੀ ਕਮਾਈ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਜਿਹੜੇ ਦਰਸ਼ਕ ਇਸਨੂੰ ਸਿਨੇਮਾਘਰਾਂ ਵਿੱਚ ਦੇਖਣ ਤੋਂ ਰਹਿ ਗਏ ਸਨ, ਉਹ ਹੁਣ ਘਰ ਬੈਠੇ ਇਸਦਾ ਅਨੰਦ ਲੈ ਸਕਣਗੇ। ਰਿਪੋਰਟਾਂ ਮੁਤਾਬਕ, ਸਿੰਘਮ ਅਗੇਨ 27 ਦਸੰਬਰ 2024 ਤੋਂ ਅਮਾਜ਼ਨ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਕਰਨ ਲਈ ਉਪਲਬਧ ਹੋਵੇਗੀ।
ਫਿਲਮ ਨੇ ਸਿਰਫ ਕਮਾਈ ਦੇ ਮਾਮਲੇ ਵਿੱਚ ਹੀ ਨਹੀਂ, ਸਗੋਂ ਦਰਸ਼ਕਾਂ ਦੇ ਦਿਲਾਂ ’ਤੇ ਵੀ ਆਪਣਾ ਰਾਜ ਕੀਤਾ ਹੈ। ਅਜੇ ਦਿਵਗਨ ਦੀ ਸ਼ਾਨਦਾਰ ਅਦਾਕਾਰੀ ਅਤੇ ਰੋਹਿਤ ਸ਼ੈੱਟੀ ਦੇ ਡਾਇਰੈਕਸ਼ਨ ਨੇ ਫਿਲਮ ਨੂੰ ਇੱਕ ਪੂਰਾ ਪੈਕਜ ਬਣਾਇਆ ਹੈ। ਇਸ ਦੀ ਡਿਜੀਟਲ ਰਿਲੀਜ਼ ਨਾਲ, ਸਿੰਘਮ ਦੀ ਇਹ ਕਹਾਣੀ ਹੋਰ ਵੀ ਵਿਆਪਕ ਦਰਸ਼ਕਾਂ ਤੱਕ ਪਹੁੰਚੇਗੀ।