ਇੰਟਰਨੈੱਟ ਸਪੀਡ ਹੋ ਜਾਵੇਗੀ ਤੇਜ਼, ਅਸਾਨ ਸੈਟਿੰਗ ਨਾਲ ਕਰੋ ਮੁਸੀਬਤ ਦਾ ਹੱਲ
ਇੰਟਰਨੈੱਟ ਦਾ ਧੀਮਾ ਹੋਣਾ ਅੱਜ ਦੇ ਯੁੱਗ ਵਿੱਚ ਇੱਕ ਵੱਡੀ ਸਮੱਸਿਆ ਹੈ। ਕਈ ਵਾਰ ਕੰਮ ਦੇ ਵਿਚਕਾਰ ਸਲੋਅ ਨੈੱਟਵਰਕ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਹਨ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਇਨ੍ਹਾਂ ਸਧਾਰਣ ਸੈਟਿੰਗਜ਼ ਨੂੰ ਅਪਨਾਉਣ ਨਾਲ ਤੁਹਾਡੀ ਇੰਟਰਨੈੱਟ ਸਪੀਡ ਤੇਜ਼ ਹੋ ਸਕਦੀ ਹੈ।
ਇਹ ਸਟੈਪ ਅਪਨਾਓ ਤੇ ਤੇਜ਼ ਕਰੋ ਸਪੀਡ
1. ਸਿਗਨਲ ਦੀ ਚੈੱਕਿੰਗ:
ਸਭ ਤੋਂ ਪਹਿਲਾਂ ਇਹ ਵੇਖੋ ਕਿ ਤੁਹਾਡੇ ਫੋਨ ਵਿੱਚ ਸਿਗਨਲ ਕਿਵੇਂ ਆ ਰਹੇ ਹਨ। ਜੇਕਰ ਸਿਗਨਲ ਕਮਜ਼ੋਰ ਹਨ, ਤਾਂ ਆਪਣੀ ਲੋਕੇਸ਼ਨ ਬਦਲੋ ਅਤੇ ਬਿਹਤਰ ਸਿਗਨਲ ਵਾਲੀ ਥਾਂ ਚੁਣੋ।
2. ਏਅਰਪਲੇਨ ਮੋਡ ਚਾਲੂ ਕਰੋ:
ਫੋਨ ਨੂੰ ਏਅਰਪਲੇਨ ਮੋਡ ਵਿੱਚ ਪਾ ਕੇ ਕੁਝ ਸਕਿੰਟ ਬਾਅਦ ਵਾਪਸ ਆਫ਼ ਕਰੋ। ਇਸ ਨਾਲ ਨੈੱਟਵਰਕ ਰਿਫਰੈਸ਼ ਹੋ ਕੇ ਇੰਟਰਨੈੱਟ ਸਪੀਡ ਵਿੱਚ ਸੁਧਾਰ ਹੋ ਸਕਦਾ ਹੈ।
3. Cache ਮੈਮੋਰੀ ਕਲੀਅਰ ਕਰੋ:
ਫੋਨ ਵਿੱਚ ਇੱਕੱਠੀ ਹੋਈ Cache ਮੈਮੋਰੀ ਸਪੀਡ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਨੂੰ ਕਲੀਅਰ ਕਰਨ ਨਾਲ ਫੋਨ ਤੇ ਕੰਮ ਤੇਜ਼ੀ ਨਾਲ ਹੋਵੇਗਾ।
4. ਨੈੱਟਵਰਕ ਸੈਟਿੰਗ ਰਿਸੈੱਟ ਕਰੋ:
ਨੈੱਟਵਰਕ ਸੈਟਿੰਗ ਨੂੰ ਰਿਸੈੱਟ ਕਰਨਾ ਇੱਕ ਚੰਗਾ ਵਿਕਲਪ ਹੋ ਸਕਦਾ ਹੈ। ਹਾਲਾਂਕਿ, ਧਿਆਨ ਰੱਖੋ ਕਿ ਇਸ ਪ੍ਰਕਿਰਿਆ ਤੋਂ ਬਾਅਦ ਸੇਵ ਕੀਤੇ ਵਾਈ-ਫਾਈ ਪਾਸਵਰਡ ਅਤੇ ਪੇਅਰਡ ਡਿਵਾਈਸ ਮਿਟ ਜਾਵੇਗਾ।
5. ਮੋਬਾਈਲ ਸਰਵਿਸ ਪ੍ਰੋਵਾਈਡ ਨਾਲ ਸੰਪਰਕ ਕਰੋ:
ਜੇਕਰ ਉੱਪਰ ਦਿੱਤੇ ਸਾਰੇ ਸਟੈਪ ਅਜਮਾਉਣ ਤੋਂ ਬਾਅਦ ਵੀ ਸਮੱਸਿਆ ਹਾਲ ਨਾ ਹੋਵੇ, ਤਾਂ ਆਪਣੇ ਸੇਵਾ ਪ੍ਰਦਾਤਾ ਨਾਲ ਸੰਪਰਕ ਕਰੋ। ਕਈ ਵਾਰ ਸਿਮ ਰਿਪਲੇਸਮੈਂਟ ਦੀ ਲੋੜ ਪੈਂਦੀ ਹੈ।
ਇਨ੍ਹਾਂ ਆਸਾਨ ਟਿਪਸ ਨਾਲ ਤੁਹਾਡੀ ਇੰਟਰਨੈੱਟ ਸਪੀਡ ਜ਼ਰੂਰ ਤੇਜ਼ ਹੋਵੇਗੀ।