Punjab November Holidays 2024: ਨਵੰਬਰ ਮਹੀਨੇ ਵਿੱਚ ਪੰਜਾਬ ‘ਚ ਛੁੱਟੀਆਂ ਦੀ ਭਰਮਾਰ, ਜਾਣੋ ਕਿਹੜੇ ਦਿਨ ਰਹੇਗੀ ਛੁੱਟੀ
ਨਵੰਬਰ 2024 ਵਿੱਚ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਛੁੱਟੀਆਂ ਦਾ ਤੋਹਫ਼ਾ ਮਿਲਣ ਵਾਲਾ ਹੈ। 31 ਅਕਤੂਬਰ ਨੂੰ ਦੀਵਾਲੀ ਦੇ ਤਿਉਹਾਰ ਤੋਂ ਬਾਅਦ, ਨਵੰਬਰ ਮਹੀਨੇ ਦੀ ਸ਼ੁਰੂਆਤ ਵੀ ਛੁੱਟੀਆਂ ਨਾਲ ਹੋਣ ਜਾ ਰਹੀ ਹੈ। ਇਸ ਮਹੀਨੇ ‘ਚ ਤਿੰਨ ਜਨਤਕ ਅਤੇ ਪੰਜ Restricted holidays ਹਨ, ਜਿਨ੍ਹਾਂ ਤੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੱਖ-ਵੱਖ ਦਿਨਾਂ ‘ਤੇ ਛੁੱਟੀਆਂ ਮਿਲਣਗੀਆਂ।
ਨਵੰਬਰ 2024 ਵਿੱਚ ਜਨਤਕ ਛੁੱਟੀਆਂ: 1 ਨਵੰਬਰ 2024 (ਸ਼ੁੱਕਰਵਾਰ) – ਵਿਸ਼ਵਕਰਮਾ ਦਿਵਸ
15 ਨਵੰਬਰ 2024 (ਸ਼ੁੱਕਰਵਾਰ) – ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ
16 ਨਵੰਬਰ 2024 (ਸ਼ਨੀਵਾਰ) – ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ
ਇਸ ਤੋਂ ਇਲਾਵਾ, ਸਰਕਾਰੀ ਕੈਲੰਡਰ ਵਿੱਚ ਕੁੱਲ 28 Restricted holidays ਵੀ ਹਨ। ਨਵੰਬਰ ਵਿੱਚ ਮੁਲਾਜ਼ਮ ਦੋ restricted holidays ਦੀ ਚੋਣ ਕਰ ਸਕਦੇ ਹਨ। ਨਵੰਬਰ ਮਹੀਨੇ ਵਿੱਚ Restricted holidays ਦੇ ਤੋਹਫ਼ੇ ਦੇ ਰੂਪ ਵਿੱਚ ਪੰਜ ਛੁੱਟੀਆਂ ਹਨ:
1 ਨਵੰਬਰ 2024 (ਸ਼ੁੱਕਰਵਾਰ) – ਨਿਊ ਪੰਜਾਬ ਡੇਅ
2 ਨਵੰਬਰ 2024 (ਸ਼ਨੀਵਾਰ) – ਗੋਵਰਧਨ ਪੂਜਾ
3 ਨਵੰਬਰ 2024 (ਐਤਵਾਰ) – ਗੁਰੂ ਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
7 ਨਵੰਬਰ 2024 (ਵੀਰਵਾਰ) – ਛਠ ਪੂਜਾ
12 ਨਵੰਬਰ 2024 (ਮੰਗਲਵਾਰ) – ਸੰਤ ਨਾਮਦੇਵ ਜੀ ਦਾ ਜਨਮ ਦਿਨ
ਇਸ ਤਰੀਕੇ ਨਾਲ, ਪੰਜਾਬ ਦੇ ਮੁਲਾਜ਼ਮਾਂ ਨੂੰ ਨਵੰਬਰ 2024 ਵਿੱਚ ਕਈ ਛੁੱਟੀਆਂ ਦਾ ਲੁਤਫ਼ ਮਿਲੇਗਾ।