ਜਲੰਧਰ ਨਿਗਮ ਕੋਲ ਇਕ ਹੀ ਦਿਨ ਵਿੱਚ ਜਮ੍ਹਾ ਹੋਇਆ 1.90 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ
ਜਲੰਧਰ ਨਗਰ ਨਿਗਮ ਨੇ ਇਕ ਹੀ ਦਿਨ ਵਿੱਚ 1.90 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕੀਤਾ ਹੈ। ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਮਾਰਗਦਰਸ਼ਨ ਵਿੱਚ ਪ੍ਰਾਪਰਟੀ ਟੈਕਸ ਭਾਗ ਵੱਲੋਂ 30 ਸਤੰਬਰ ਤੱਕ 10% ਰਿਬੇਟ ਦੇ ਨਾਲ ਲੋਕਾਂ ਨੂੰ ਟੈਕਸ ਜਮ੍ਹਾਂ ਕਰਨ ਲਈ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਬਹੁਤ ਹੀ ਸਕਾਰਾਤਮਕ ਨਤੀਜੇ ਮਿਲ ਰਹੇ ਹਨ। ਬੁੱਧਵਾਰ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੇ ਰਿਬੇਟ ਦਾ ਫਾਇਦਾ ਚੁੱਕਦੇ ਹੋਏ ਨਿਗਮ ਕੋਲ ਟੈਕਸ ਜਮ੍ਹਾਂ ਕੀਤਾ।
ਸੁਪਰਿੰਟੈਂਡੈਂਟ ਮਹੀਪ ਸਰੀਨ, ਰਾਜੀਵ ਰਿਸ਼ੀ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਨਿਗਮ ਨੇ 25 ਕਰੋੜ ਰੁਪਏ ਤੋਂ ਵੱਧ ਪ੍ਰਾਪਰਟੀ ਟੈਕਸ ਇਕੱਤਰ ਕਰ ਲਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਦੇ ਟੈਕਸ ਜਮ੍ਹਾਂ ਕਰਨ ਦੀ ਸੰਭਾਵਨਾ ਹੈ। ਅਸਿਸਟੈਂਟ ਕਮਿਸ਼ਨਰ ਵਿਕ੍ਰਾਂਤ ਵਰਮਾ ਨੇ ਵੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਛੁੱਟੀ ਦੇ ਦਿਨਾਂ ਵਿੱਚ ਵੀ ਟੈਕਸ ਕੁਲੈਕਸ਼ਨ ਸੈਂਟਰ ਖੁੱਲ੍ਹੇ ਰਹਿਣਗੇ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਅਕਤੂਬਰ ਮਹੀਨੇ ਤੋਂ ਨਿਗਮ ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰਨ ਜਾ ਰਿਹਾ ਹੈ, ਇਸ ਲਈ ਵਾਕੀ ਸ਼ਹਿਰੀ ਆਪਣਾ ਟੈਕਸ ਜਲਦ ਜਮ੍ਹਾਂ ਕਰਵਾ ਦੇਣ।