ਪੰਚਾਇਤੀ ਚੋਣਾਂ ਲਈ ਚੋਣ ਨਿਸ਼ਾਨ ਜਾਰੀ, ਉਮੀਦਵਾਰਾਂ ਲਈ ਵੱਡੀ ਸਹੂਲਤ
ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਪੂਰੀਆਂ ਕਰਦਿਆਂ ਸਰਪੰਚ ਅਤੇ ਪੰਚ ਦੀਆਂ ਚੋਣਾਂ ਲਈ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕਮਿਸ਼ਨ ਨੇ ਸਰਪੰਚਾਂ ਲਈ 38 ਅਤੇ ਪੰਚਾਂ ਲਈ 70 ਚੋਣ ਨਿਸ਼ਾਨ ਜਾਰੀ ਕੀਤੇ ਹਨ। ਉਮੀਦਵਾਰ ਆਪਣੇ ਮਨਪਸੰਦ ਨਿਸ਼ਾਨ ਦੀ ਚੋਣ ਕਰ ਸਕਦੇ ਹਨ। ਸਰਪੰਚਾਂ ਲਈ ਬਾਲਟੀ, ਚੂੜੀਆਂ, ਚੱਕੀ ਆਦਿ ਚੋਣ ਨਿਸ਼ਾਨ ਹਨ, ਜਦਕਿ ਪੰਚਾਂ ਲਈ ਸੇਬ, ਬੱਲੇਬਾਜ਼, ਗੈਸ ਸਿਲੰਡਰ ਵਰਗੇ ਨਿਸ਼ਾਨ ਮਿਲਣਗੇ। ਨਵੇਂ ਆਦੇਸ਼ਾਂ ਅਨੁਸਾਰ ਕੋਈ ਵੀ ਉਮੀਦਵਾਰ ਰਾਜਨੀਤਕ ਪਾਰਟੀ ਦੇ ਨਿਸ਼ਾਨ ‘ਤੇ ਚੋਣ ਨਹੀਂ ਲੜ ਸਕੇਗਾ।