ਪੰਜਾਬ ਦੀ ਮਾਂ-ਧੀ ਨੇ ਕਾਇਮ ਕੀਤੀ ਮਿਸਾਲ, ਹਰ ਕੋਈ ਸਲਾਮ ਕਰ ਰਿਹਾ ਹੈ
ਜਲੰਧਰ ਦੀ ਇੱਕ ਮਾਂ-ਧੀ ਨੇ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਮੁਤਾਬਕ ਮਾਂ-ਧੀ ਨੇ ਇੱਥੇ ਇਕੱਠੇ ਆਪਣੀ ਪੜ੍ਹਾਈ ਪੂਰੀ ਕੀਤੀ। ਛੋਟੀ ਉਮਰ ਵਿਚ ਵਿਆਹ ਹੋਣ ਕਾਰਨ ਔਰਤ ਦੀ ਪੜ੍ਹਾਈ ਅਧੂਰੀ ਰਹਿ ਗਈ ਅਤੇ ਉਸ ਦੀ ਲੜਕੀ ਨੇਤਰਹੀਣ ਹੋ ਗਈ। ਇਸ ਤੋਂ ਬਾਅਦ ਮਾਂ ਮਨਪ੍ਰੀਤ ਕੌਰ ਨੇ ਬਰੇਲ ਭਾਸ਼ਾ ਸਿੱਖੀ ਅਤੇ ਆਪਣੀ ਬੇਟੀ ਗੁਰਲੀਨ ਕੌਰ ਦੀ ਪੜ੍ਹਾਈ ਲਈ ਆਡੀਓ-ਬੁੱਕ ਬਣਾਉਣਾ ਸਿੱਖ ਲਿਆ। ਇਸ ਤੋਂ ਬਾਅਦ ਉਸ ਨੇ ਹਿਊਮੈਨਟੀਜ਼ ਵਿੱਚ ਡਿਗਰੀ ਹਾਸਲ ਕੀਤੀ।
ਜਾਣਕਾਰੀ ਦਿੰਦਿਆਂ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 18 ਸਾਲ ਦੀ ਉਮਰ ‘ਚ ਹੋਇਆ ਸੀ। ਉਸ ਦੇ ਪਤੀ ਸੁਖਵਿੰਦਰ ਸਿੰਘ ਦਾ ਪੇਂਟ ਦਾ ਕਾਰੋਬਾਰ ਹੈ। ਛੋਟੀ ਉਮਰ ਵਿੱਚ ਵਿਆਹ ਹੋਣ ਕਾਰਨ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ । ਜਦੋਂ ਉਸ ਦੀ ਧੀ ਨੇ ਕਾਲਜ ਵਿਚ ਦਾਖਲਾ ਲਿਆ ਤਾਂ ਉਹ ਵੀ ਅੱਗੇ ਪੜ੍ਹਨਾ ਚਾਉਂਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕੱਠੇ ਦਾਖਲਾ ਲਿਆ ਅਤੇ ਆਪਣੀ ਡਿਗਰੀ ਪੂਰੀ ਕੀਤੀ। ਆਪਣੀ ਧੀ ਦੀ ਪੜ੍ਹਾਈ ਵਿੱਚ ਸਹਾਇਤਾ ਕਰਨ ਲਈ ਉਸਦੀ ਮਾਂ ਨੇ ਇੱਕ ਆਡੀਓ ਬੁੱਕ ਬਣਾਈ। ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਉਸ ਦੇ ਪਤੀ ਨੇ ਉਸ ਦਾ ਪੂਰਾ ਸਾਥ ਦਿੱਤਾ ਅਤੇ ਉਸ ਦਾ ਹੌਸਲਾ ਵਧਾਇਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਗੁਰਲੀਨ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਹੈ।