ਨਵਜੋਤ ਸਿੰਘ ਸਿੱਧੂ ਆਉਣਗੇ ਵੈੱਬ ਸੀਰੀਜ਼ ‘ਚ ਨਜ਼ਰ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਦਿੱਗਜ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਹੁਣ ਇੱਕ ਵੈੱਬ ਸੀਰੀਜ਼ ‘ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣਗੇ। ਸਿੱਧੂ ਭਾਰਤ ਦੇ ਮਸ਼ਹੂਰ ਯੂਟਿਊਬਰ ਅਤੇ ਅਦਾਕਾਰ ਭੁਵਨ ਬਾਮ ਦੀ ਵੈੱਬ ਸੀਰੀਜ਼ “ਤਾਜ਼ਾ ਖਬਰ 2” ਵਿੱਚ ਨਜ਼ਰ ਆਉਣਗੇ। ਇਸ ਸਬੰਧੀ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ।
ਸਿੱਧੂ ਨੇ ਭੁਵਨ ਬਾਮ ਨਾਲ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, “ਇੰਟਰਨੈੱਟ ਸੁਪਰਸਟਾਰ @bhuvan.bam22 ਦੇ ਨਾਲ ⭐️ ‘ਤਾਜ਼ਾ ਖਬਰ 2’ ਦੀ ਸ਼ੂਟਿੰਗ।”
ਭੁਵਨ ਬਾਮ ਦੀ ਹਿੱਟ ਵੈੱਬ ਸੀਰੀਜ਼ ‘ਤਾਜ਼ਾ ਖਬਰ’ ਦੇ ਦੂਜੇ ਸੀਜ਼ਨ ਦਾ ਟੀਜ਼ਰ ਜਾਰੀ ਕੀਤਾ ਜਾ ਚੁੱਕਾ ਹੈ। ਹਿਮਾਂਕ ਗੌਰ ਦੁਆਰਾ ਨਿਰਦੇਸ਼ਿਤ ਇਹ ਸੀਰੀਜ਼ ਜਲਦੀ ਹੀ Disney+ Hotstar ‘ਤੇ ਪ੍ਰਸਾਰਿਤ ਕੀਤੀ ਜਾਵੇਗੀ। ਸਿੱਧੂ ਇਸ ਸਿੱਟਿੰਗ ਸੀਰੀਜ਼ ਵਿੱਚ ਇੱਕ ਵਿਸ਼ੇਸ਼ ਕਿਰਦਾਰ ‘ਚ ਦਿਖਾਈ ਦੇਣਗੇ।
ਦੱਸਿਆ ਜਾ ਰਿਹਾ ਹੈ ਕਿ ‘ਤਾਜ਼ਾ ਖਬਰ 2’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਹਾਲਾਂਕਿ ਰਿਲੀਜ਼ ਡੇਟ ਦਾ ਅਜੇ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ।