ਅਮਰੀਕਾ ’ਚ ਰਹਿੰਦੇ ਭਾਰਤੀਆਂ ਲਈ ਖੁਸ਼ਖਬਰੀ, PM ਮੋਦੀ ਦੇ ਦੌਰੇ ਦੌਰਾਨ ਵੱਡਾ ਐਲਾਨ
ਅਮਰੀਕਾ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵੱਲੋਂ ਬੋਸਟਨ ਅਤੇ ਲਾਸ ਏਂਜਲਸ ਵਿਚ ਦੋ ਨਵੇਂ ਕੌਂਸਲੇਟ ਖੋਲ੍ਹਣ ਦਾ ਵੱਡਾ ਐਲਾਨ ਕੀਤਾ। ਇਹ ਕਦਮ ਅਮਰੀਕਾ ਵਿਚ ਰਹਿੰਦੇ ਭਾਰਤੀ-ਅਮਰੀਕੀ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰੇਗਾ। ਬੋਸਟਨ ਨੂੰ ਅਮਰੀਕਾ ਦੀ ਸਿੱਖਿਆ ਅਤੇ ਫਾਰਮਾ ਰਾਜਧਾਨੀ ਮੰਨਿਆ ਜਾਂਦਾ ਹੈ, ਜਦੋਂ ਕਿ ਲਾਸ ਏਂਜਲਸ ਹਾਲੀਵੁੱਡ ਦਾ ਕੇਂਦਰ ਹੈ ਅਤੇ 2028 ਦੇ ਸਮਰ ਓਲੰਪਿਕ ਦੀ ਮੇਜ਼ਬਾਨੀ ਵੀ ਕਰੇਗਾ।
ਨਿਊਯਾਰਕ ਵਿਚ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਦਿਆਂ, ਮੋਦੀ ਨੇ ਕਿਹਾ ਕਿ ਪਿਛਲੇ ਸਾਲ ਸਿਆਟਲ ਵਿਚ ਨਵਾਂ ਕੌਂਸਲੇਟ ਖੋਲ੍ਹਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਬੋਸਟਨ ਅਤੇ ਲਾਸ ਏਂਜਲਸ ਵਿਚ ਵੀ ਨਵੇਂ ਕੌਂਸਲੇਟ ਖੋਲ੍ਹੇ ਜਾਣਗੇ।
ਇਸ ਸਮੇਂ ਭਾਰਤ ਦੇ ਅਮਰੀਕਾ ਵਿਚ ਛੇ ਕੌਂਸਲੇਟ ਹਨ- ਨਿਊਯਾਰਕ, ਅਟਲਾਂਟਾ, ਸ਼ਿਕਾਗੋ, ਹਿਊਸਟਨ, ਸੈਨ ਫਰਾਂਸਿਸਕੋ ਅਤੇ ਸਿਆਟਲ।