ਕਾਮੇਡੀਅਨ ਸੁਦੇਸ਼ ਲਹਿਰੀ ਸੈੱਟ ’ਤੇ ਹਾਦਸੇ ਦਾ ਸ਼ਿਕਾਰ
ਮਸ਼ਹੂਰ ਕਾਮੇਡੀਅਨ ਸੁਦੇਸ਼ ਲਹਿਰੀ, ਜੋ ਰਿਐਲਿਟੀ ਸ਼ੋਅ ਲਾਫਟਰ ਸ਼ੈੱਫਸ ਦੇ ਸੈੱਟ ’ਤੇ ਸ਼ੂਟਿੰਗ ਕਰ ਰਹੇ ਸਨ, ਇੱਕ ਹਾਦਸੇ ਦਾ ਸ਼ਿਕਾਰ ਹੋ ਗਏ। ਲਹਿਰੀ ਅਦਾਕਾਰਾ ਨਿਆ ਸ਼ਰਮਾ ਨਾਲ ਕੁਕਿੰਗ ਸੈਗਮੈਂਟ ਦੌਰਾਨ ਇੱਕ ਐਪੀਸੋਡ ਦੀ ਸ਼ੂਟਿੰਗ ਕਰ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।
ਸੂਤਰਾਂ ਅਨੁਸਾਰ, ਅਚਾਨਕ ਚਾਕੂ ਨਾਲ ਲਹਿਰੀ ਜ਼ਖਮੀ ਹੋ ਗਏ। ਘਟਨਾ ਦੌਰਾਨ ਲਹਿਰੀ ਨੂੰ ਕਾਫ਼ੀ ਖੂਨ ਵਹਿ ਚੁੱਕਾ ਸੀ ਅਤੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ। ਹਾਲਾਂਕਿ ਕਾਮੇਡੀਅਨ ਨੇ ਸ਼ੂਟਿੰਗ ਜਾਰੀ ਰੱਖੀ, ਪਰ ਉਭਰਨ ਲਈ ਅਗਲੇ ਦਿਨ ਛੁੱਟੀ ਕੀਤੀ।
ਇਸ ਹਾਦਸੇ ਤੋਂ ਬਾਅਦ ਲਾਫਟਰ ਸ਼ੈੱਫਸ ਦੀ ਸ਼ੂਟਿੰਗ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਸ਼ੋਅ ਦੇ ਦੂਜੇ ਸੀਜ਼ਨ ਦੀ ਸ਼ਰੂਆਤ ਵਿੱਚ ਤਿੰਨ ਮਹੀਨੇ ਦਾ ਵਾਧਾ ਕੀਤਾ ਗਿਆ ਹੈ, ਕਿਉਂਕਿ ਪਹਿਲੇ ਸੀਜ਼ਨ ਦੇ ਜ਼ਰੂਰੀ ਐਪੀਸੋਡ ਪਹਿਲਾਂ ਹੀ ਫਿਲਮਾਏ ਜਾ ਚੁੱਕੇ ਹਨ।