ਪੰਜਾਬ ਦੇ ਨਾਮੀ ਏਜੰਟਾਂ ਵਿਰੁੱਧ ਅਮਰੀਕੀ ਦੂਤਾਘਰ ਦੀ ਕਾਰਵਾਈ, 7 ਖਿਲਾਫ਼ ਧੋਖਾਧੜੀ ਦੇ ਮਾਮਲੇ ਦਰਜ
ਅਮਰੀਕੀ ਦੂਤਾਘਰ ਨੇ ਪੰਜਾਬ ਦੇ ਕਈ ਵੀਜ਼ਾ ਏਜੰਟਾਂ ਖਿਲਾਫ਼ ਜਾਅਲੀ ਦਸਤਾਵੇਜ਼ ਜਮ੍ਹਾਂ ਕਰਾਉਣ ਦੇ ਦੋਸ਼ ‘ਚ ਮਾਮਲਾ ਦਰਜ ਕਰਵਾਇਆ ਹੈ। ਇਹ ਏਜੰਟ ਅਮਰੀਕੀ ਵੀਜ਼ਾ ਲਈ ਜਾਅਲੀ ਸਿੱਖਿਆ ਅਤੇ ਕੰਮ ਦੇ ਤਜਰਬੇ ਦੇ ਸਰਟੀਫਿਕੇਟ ਪੇਸ਼ ਕਰਦੇ ਸਨ।
ਅਮਰੀਕੀ ਦੂਤਾਘਰ ਦੇ ਅਧਿਕਾਰੀ ਐਰਿਕ ਸੀ ਮੋਲੀਟਰਸ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਇਹ ਸਬੰਧੀ ਸ਼ਿਕਾਇਤ ਭੇਜੀ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ। ਸ਼ਿਕਾਇਤ ਵਿਚ “ਰੈੱਡ ਲੀਫ ਇਮੀਗ੍ਰੇਸ਼ਨ” ਅਤੇ “ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਟਸ” ਵਰਗੀਆਂ ਕੰਪਨੀਆਂ ਦੇ ਨਾਮ ਆਏ ਹਨ।
ਪੰਜਾਬ ਪੁਲਿਸ ਨੇ ਹੁਣ ਸੱਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਨਾਮਜਦ ਵਿਅਕਤੀਆਂ ਵਿੱਚ ਅਮਨਦੀਪ ਸਿੰਘ ਅਤੇ ਪੂਨਮ ਰਾਣੀ (ਜ਼ੀਰਕਪੁਰ), ਅੰਕੁਰ ਕੇਹਰ (ਲੁਧਿਆਣਾ), ਅਕਸ਼ੈ ਸ਼ਰਮਾ ਅਤੇ ਕਮਲਜੀਤ ਕਾਂਸਲ (ਮੁਹਾਲੀ), ਰੋਹਿਤ ਭੱਲਾ (ਲੁਧਿਆਣਾ), ਅਤੇ ਕੀਰਤੀ ਸੂਦ (ਬਰਨਾਲਾ) ਸ਼ਾਮਲ ਹਨ।
ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਇਹ ਸਾਜ਼ਿਸ਼ ਕਿਵੇਂ ਚੱਲ ਰਹੀ ਸੀ ਅਤੇ ਹੋਰ ਕਿਹੜੇ ਲੋਕ ਇਸ ‘ਚ ਸ਼ਾਮਲ ਹੋ ਸਕਦੇ ਹਨ।