ਜਲੰਧਰ: ਬਾਬਾ ਸੋਢਲ ਮੇਲੇ ਲਈ ਸਖ਼ਤ ਸੁਰੱਖਿਆ ਪ੍ਰਬੰਧ, 1000 ਪੁਲਸ ਮੁਲਾਜ਼ਮ ਰਹਿਣਗੇ ਤਾਇਨਾਤ
ਜਲੰਧਰ: ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਮੇਲੇ ‘ਸ਼੍ਰੀ ਸਿੱਧ ਬਾਬਾ ਸੋਢਲ’ ਦੇ ਮੌਕੇ ਤੇ ਕਮਿਸ਼ਨਰੇਟ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਰੀਬ 1000 ਪੁਲਸ ਮੁਲਾਜ਼ਮਾਂ ਨੂੰ ਮੇਲੇ ਵਿੱਚ ਤਾਇਨਾਤ ਕੀਤਾ ਜਾਵੇਗਾ। ਉਹ ਖ਼ੁਦ ਅਤੇ ਹੋਰ ਪੁਲਸ ਅਧਿਕਾਰੀ ਮਾਰਗ ਅਤੇ ਸੋਢਲ ਮੰਦਿਰ ਦੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕਰ ਰਹੇ ਹਨ।
ਪੁਲਿਸ ਮੁਲਾਜ਼ਮਾਂ ਦੀ ਡਿਊਟੀ 12-12 ਘੰਟਿਆਂ ਦੀਆਂ 2 ਸ਼ਿਫਟਾਂ ਵਿੱਚ ਵੰਡ ਕੇ ਤਾਇਨਾਤ ਕੀਤੀ ਜਾ ਰਹੀ ਹੈ। ਸਾਰੇ ਮੁਲਾਜ਼ਮਾਂ ਨੂੰ ਹਾਈ ਅਲਰਟ ’ਤੇ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਟ੍ਰੈਫਿਕ ਦੇ ਸੁਚਾਰੂ ਪਰਬੰਧਾਂ ਲਈ ਮੁੱਖ ਰਸਤੇ ਜਾਂਚੇ ਜਾ ਰਹੇ ਹਨ, ਅਤੇ ਟ੍ਰੈਫਿਕ ਪਲਾਨ ਜਲਦੀ ਜਾਰੀ ਕੀਤਾ ਜਾਵੇਗਾ।
ਪੁਲਿਸ ਕੰਟਰੋਲ ਰੂਮ ਸੋਧਲ ਮੰਦਰ ਦੇ ਬਾਹਰ ਸਥਾਪਿਤ ਕੀਤਾ ਜਾਵੇਗਾ। ਕਈ ਥਾਵਾਂ ‘ਤੇ ਗੁਪਤ ਕੈਮਰੇ ਵੀ ਲਗਾ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ।