14ਵੀਂ ਹਾਕੀ ਇੰਡੀਆ ਜੂਨੀਅਰ ਮੈਨ ਰਾਸ਼ਟਰੀ ਚੈਂਪੀਅਨਸ਼ਿਪ, ਮਹਾਰਾਸ਼ਟਰ, ਉੁਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ ਵਲੋਂ ਜਿੱਤਾਂ ਹਾਸਲ ਕੀਤੀਆਂ
ਮਹਾਰਾਸ਼ਟਰ, ਉਤਰ ਪ੍ਰਦੇਸ਼, ਉਤਰਾਖੰਡ,ਮਨੀਪੁਰ ਅਤੇ ਬਿਹਾਰ ਦੀਆਂ ਟੀਮਾਂ ਵਲੋਂ 14ਵੀਂ ਹਾਕੀ ਇੰਡੀਆ ਜੂਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦੌਰਾਨ ਆਪਣੇ ਆਪਣੇ ਲੀਗ ਮੈਚ ਜਿਤ ਕੇ ਤਿੰਨ-ਤਿੰਨ ਅੰਕ ਹਾਸਲ ਕੀਤੇ। ਹਾਕੀ ਪੰਜਾਬ ਵਲੋਂ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ ਚੋਥੇ ਦਿਨ ਲੀਗ ਦੌਰ ਦੇ 6 ਮੈਚ ਖੇਡੇ ਗਏ।
ਪਹਿਲੇ ਮੈਚ ਵਿੱਚ ਉਤਰਾਖੰਡ ਨੇ ਛਤੀਸਗੜ੍ਹ ਨੂੰ 7-5 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵਲੋਂ ਅਰਪਿਤ ਕੋਹਲੀ ਨੇ ਇਕ, ਨਵੀਨ ਪ੍ਰਸਾਦ ਨੇ ਦੋ, ਦੀਪਕ ਸਿੰਘ ਨੇ ਦੋ, ਬਿਸਤ ਮਹਿੰਦਰਾ ਨੇ ਇਕ, ਸੂਰਜ ਗੁਪਤਾ ਨੇ ਇਕ ਗੋਲ ਕੀਤਾ। ਜਦਕਿ ਛਤੀਸਗੜ੍ਹ ਵਲੋਂ ਮੋਹਿਤ ਨਾਇਕ ਨੇ ਤਿੰਨ, ਪਕਾਸ਼ ਪਟੇਲ ਨੇ ਇਕ ਅਤੇ ਵਿਸ਼ਨੂੰ ਯਾਦਵ ਨੇ ਇਕ ਗੋਲ ਕੀਤਾ। ਦੂਜੇ ਮੈਚ ਵਿੱਚ ਉਤਰ ਪ੍ਰਦੇਸ਼ ਨੇ ਪੂਡੀਚਰੀ ਨੂੰ 6-1 ਦੇ ਫਰਕ ਨਾਲ ਹਰਾਇਆ। ਉਤਰ ਪ੍ਰਦੇਸ਼ ਵਲੋਂ ਤ੍ਰਿਲੋਕੀ ਨੇ ਦੋ, ਆਸ਼ੂ ਮੌਰਿਆ ਨੇ ਇਕ, ਸਿਧਾਂਤ ਸਿੰਘ ਨੇ ਇਕ ਅਤੇ ਖਾਨ ਫਹਾਦ ਨੇ 2 ਗੋਲ ਕੀਤੇ। ਪੂਡੀਚਰੀ ਵਲੋਂ ਦਰਸ਼ਨ ਨੇ ਇਕ ਗੋਲ ਕੀਤਾ।
ਤੀਜੇ ਮੈਚ ਵਿਚ ਮਹਾਂਰਾਸ਼ਟਰਾ ਨੇ ਗੋਆ ਨੂੰ 17-1 ਦੇ ਵੱਡੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਇਹ ਮਹਾਰਾਸ਼ਟਰਾ ਦੀ ਲੀਗ ਦੌਰ ਵਿੱਚ ਪਹਿਲੀ ਜਿੱਤ ਹੈ। ਚੌਥੇ ਮੈਚ ਵਿੱਚ ਮਨੀਪੁਰ ਨੇ ਹਿਮਾਚਲ ਪ੍ਰਦੇਸ਼ ਨੂੰ 2-0 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ ਅਤੇ ਕਵਾਰਟਰ ਫਾਇਨਲ ਦੀ ਆਸ ਨੂੰ ਜਗਾਈ ਰੱਖਿਆ। ਮਨੀਪੁਰ ਵਲੋਂ ਖੇਡ ਦੇ 44 ਅਤੇ 45 ਮਿੰਟ ਵਿੱਚ ਲਗਾਤਾਰ ਦੋ ਗੋਲ ਕਰਕੇ ਸਕੋਰ 2-0 ਕਰੇ ਮੈਚ ਜਿੱਤ ਲਿਆ। ਜੇਤੂ ਟੀਮ ਵਲੋਂ ਐਨ ਅਮਰਜੀਤ ਸਿੰਘ ਨੇ ਅਤੇ ਸ਼ੁਸ਼ੀਲ ਨੇ ਇਕ ਇਕ ਗੋਲ ਕੀਤੇ। ਪੰਜਵੇਂ ਮੈਚ ਵਿੱਚ ਝਾਰਖੰਡ ਨੇ ਬੰਗਾਲ ਨੂੰ 5-1 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਜੇਤੂ ਟੀਮ ਵਲੋਂ ਰੋਸ਼ਨ ਇੱਕਾ ਨੇ ਦੋ, ਦੀਪਕ ਸੋਰੰਗ ਨੇ ਇਕ, ਅਭਿਸ਼ੇਕ ਨੇ ਇਕ ਅਤੇ ਐਸ ਗੁਰੀਆ ਨੇ ਇਕ ਗੋਲ ਕੀਤਾ। ਛੇਵੇਂ ਮੈਚ ਵਿੱਚ ਬਿਹਾਰ ਨੇ ਤੇਲੰਗਾਨਾ ਨੂੰ 3-1 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ।
ਅੱਜ ਦੇ ਮੈਚਾਂ ਸਮੇਂ ਮੁੱਖ ਮਹਿਮਾਨ ਉਲੰਪੀਅਨ ਸਮੀਰ ਦਾਦ, ਉਲੰਪੀਅਨ ਬਲਵਿੰਦਰ ਸ਼ੰਮੀ, ਨਿਿਤਨ ਮਹਾਜਨ ਅਤੇ ਜਤਿਨ ਮਹਾਜਨ (ਅਲਫਾ ਹਾਕੀ), ਨਰੇਸ਼ ਡੋਗਰਾ ਖੇਡ ਸਕੱਤਰ ਪੀਏਪੀ ਜਲੰਧਰ, ਸੁਖਵਿੰਦਰ ਸਿੰਘ ਐਸਪੀ ਹੈਡਕਵਾਰਟਰ ਜਲੰਧਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਮੈਨੇਜਰ ਮਿਿਲੰਦ ਬੁਚਕੇ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਖਜ਼ਾਨਚੀ ਉਲੰਪੀਅਨ ਸੰਜੀਵ ਕੁਮਾਰ, ਪ੍ਰਬੰਧ ਸਕੱਤਰ ਕੁਲਬੀਰ ਸਿੰਘ,ਤੇਜਾ ਸਿੰਘ, ਗੁਰਿੰਦਰ ਸਿੰਘ ਸੰਘਾ, ਹਰਿੰਦਰ ਸਿੰਘ ਸੰਘਾ, ਗੁਰਮੀਤ ਸਿੰਘ, ਹਾਕੀ ਇੰਡੀਆ ਆਬਜ਼ਰਵਰ ਵਿਸ਼ਾਲ ਸੈਂਗਰ, ਟੈਕਨੀਕਲ ਡੈਲੀਗੇਟ ਮੁਹੰਮਦ ਫਹੀਮ ਖਾਨ ਅਤੇ ਹੋਰ ਬਹੁਤ ਸਾਰੇ ਹਾਕੀ ਪ੍ਰੇਮੀ ਹਾਜ਼ਰ ਸਨ।