ਗੌਤਮ ਅਡਾਨੀ ਸਮੇਤ 7 ਵਿਅਕਤੀਆਂ ‘ਤੇ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼, ਗ੍ਰਿਫਤਾਰੀ ਵਾਰੰਟ ਜਾਰੀ
ਅਮਰੀਕਾ ਵਿੱਚ ਗੌਤਮ ਅਡਾਨੀ ਅਤੇ ਹੋਰ ਸੱਤ ਵਿਅਕਤੀਆਂ ‘ਤੇ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਗੰਭੀਰ ਦੋਸ਼ ਲਗੇ ਹਨ। ਦੋਸ਼ ਲਾਇਆ ਗਿਆ ਹੈ ਕਿ ਅਡਾਨੀ ਗਰੁੱਪ ਨੇ ਸੋਲਰ ਊਰਜਾ ਦੇ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ। ਇਸ ਕੇਸ ਵਿੱਚ ਅਮਰੀਕਾ ਦੀ ਅਦਾਲਤ ਨੇ ਅਡਾਨੀ ਅਤੇ ਉਸਦੇ ਭਤੀਜੇ ਸਾਗਰ ਅਡਾਨੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।
ਦੋਸ਼ਾਂ ਦੇ ਮੁਖ ਬਿੰਦੂ
- ਅਡਾਨੀ ਅਤੇ ਹੋਰ ਦੋਸ਼ੀਆਂ ਨੇ 265 ਮਿਲੀਅਨ ਡਾਲਰ ਰਿਸ਼ਵਤ ਦੇਣ ਦਾ ਦੋਸ਼।
- 2 ਬਿਲੀਅਨ ਡਾਲਰ ਦੇ ਮੁਨਾਫੇ ਲਈ ਇਸ ਯੋਜਨਾ ਨੂੰ ਅੰਜ਼ਾਮ ਦਿੱਤਾ ਗਿਆ।
- ਦੋਸ਼ਾਂ ਅਨੁਸਾਰ, “ਨਿਊਮੇਰੋ ਯੂਨੋ” ਅਤੇ “ਦਿ ਬਿਗ ਮੈਨ” ਵਰਗੇ ਕੋਡ ਨਾਮਾਂ ਦੀ ਵਰਤੋਂ ਕੀਤੀ ਗਈ।
ਯੂਐਸ ਸੈੱਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੀ ਕਾਰਵਾਈ
ਗੌਤਮ ਅਡਾਨੀ, ਸਾਗਰ ਅਡਾਨੀ ਅਤੇ ਸਿਰਿਲ ਕੈਬਨੇਸ ਸਮੇਤ ਹੋਰਾਂ ‘ਤੇ ਸਿਵਲ ਦੋਸ਼ ਲਗਾਏ ਗਏ ਹਨ। ਅਮਰੀਕੀ ਸਰਕਾਰ ਨੇ ਅਜੇ ਤੱਕ ਪੂਰੇ ਦੋਸ਼ਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਬਾਂਡ ਪੇਸ਼ਕਸ਼ ‘ਤੇ ਅਸਰ
ਦੋਸ਼ਾਂ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਹੀ ਅਡਾਨੀ ਸਮੂਹ ਨੇ 600 ਮਿਲੀਅਨ ਡਾਲਰ ਦੇ ਬਾਂਡ ਦੀ ਪੇਸ਼ਕਸ਼ ਰੱਦ ਕੀਤੀ।
ਦੋਸ਼ੀ ਵਿਅਕਤੀਆਂ ਦੀ ਸੂਚੀ
- ਗੌਤਮ ਐੱਸ. ਅਡਾਨੀ (62 ਸਾਲ, ਭਾਰਤ)
- ਸਾਗਰ ਐੱਸ. ਅਡਾਨੀ (30 ਸਾਲ, ਭਾਰਤ)
- ਵਿਨੀਤ ਐੱਸ. ਜੈਨ (53 ਸਾਲ, ਭਾਰਤ)
- ਰਣਜੀਤ ਗੁਪਤਾ (54 ਸਾਲ, ਭਾਰਤ)
- ਸਿਰਿਲ ਕੈਬਨੇਸ (50 ਸਾਲ, ਫਰਾਂਸ/ਆਸਟ੍ਰੇਲੀਆ)
- ਸੌਰਭ ਅਗਰਵਾਲ (48 ਸਾਲ, ਭਾਰਤ)
- ਦੀਪਕ ਮਲਹੋਤਰਾ (45 ਸਾਲ, ਭਾਰਤ)
- ਰੁਪੇਸ਼ ਅਗਰਵਾਲ (50 ਸਾਲ, ਭਾਰਤ)
ਮਾਮਲੇ ਦਾ ਪ੍ਰਭਾਵ
ਇਹ ਕੇਸ ਅਡਾਨੀ ਗਰੁੱਪ ਦੀ ਗਲੋਬਲ ਸਾਖ ‘ਤੇ ਵੱਡਾ ਦਬਾਅ ਪਾ ਸਕਦਾ ਹੈ। ਇਸ ਦੇ ਨਾਲ, ਗ੍ਰੀਨ ਐਨਰਜੀ ਦੇ ਖੇਤਰ ਵਿੱਚ ਉਸਦਾ ਨਿਵੇਸ਼ ਪ੍ਰੋਗਰਾਮ ਪ੍ਰਭਾਵਿਤ ਹੋ ਸਕਦਾ ਹੈ।