ਸਰਹੱਦੀ ਇਲਾਕਿਆਂ ਦੇ 4 ਸਕੂਲ 20 ਮਈ ਤੱਕ ਰਹਿਣਗੇ ਬੰਦ, DC ਵੱਲੋਂ ਹੁਕਮ ਜਾਰੀ
ਪੰਜਾਬ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਤਣਾਅ ਭਰੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਇਲਾਕੇ ਦੇ 4 ਸਰਕਾਰੀ ਸਕੂਲ 20 ਮਈ 2025 ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਸਕੂਲ ਹਨ:
-
ਸਰਕਾਰੀ ਪ੍ਰਾਈਮਰੀ ਸਕੂਲ ਜੌੜਾ
-
ਸਰਕਾਰੀ ਪ੍ਰਾਈਮਰੀ ਸਕੂਲ ਸ਼ਕਰੀ
-
ਸਰਕਾਰੀ ਪ੍ਰਾਈਮਰੀ ਸਕੂਲ ਰਾਮਪੁਰ
-
ਸਰਕਾਰੀ ਪ੍ਰਾਈਮਰੀ ਸਕੂਲ ਠਾਕਰਪੁਰ
ਜੰਗਬੰਦੀ ਦੇ ਬਾਵਜੂਦ ਸਰਹੱਦੀ ਇਲਾਕਿਆਂ ਵਿੱਚ ਤਣਾਅ ਦੀ ਸਥਿਤੀ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ। ਡੀ.ਸੀ. ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ, ਇਨ੍ਹਾਂ ਚਾਰ ਸਕੂਲਾਂ ਵਿੱਚ 20 ਮਈ ਤੱਕ ਆਨਲਾਈਨ ਕਲਾਸਾਂ ਹੀ ਚਲਾਈਆਂ ਜਾਣਗੀਆਂ।
ਅਗਲੇ ਹੁਕਮ ਤੱਕ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਨਹੀੰ ਲਏ ਜਾਵੇਗੀ। ਸਕੂਲ ਮੁੜ ਕਦੋਂ ਖੋਲ੍ਹੇ ਜਾਣਗੇ, ਇਸ ਬਾਰੇ ਅਗਲਾ ਫੈਸਲਾ ਡੀ.ਸੀ. ਸਾਹਿਬ ਵੱਲੋਂ ਸਥਿਤੀ ਦੀ ਸਮੀਖਿਆ ਤੋਂ ਬਾਅਦ ਲਿਆ ਜਾਵੇਗਾ।