14ਵੀਂ ਹਾਕੀ ਇੰਡੀਆ ਜੂਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ
ਮੇਜ਼ਬਾਨ ਪੰਜਾਬ ਨੇ ਤੇਲੰਗਾਨਾ ਨੂੰ 7-0 ਦੇ ਫਰਕ ਨਾਲ, ਮਨੀਪੁਰ ਨੇ ਗੋਆ ਨੂੰ 15-1 ਨਾਲ, ਮਹਾਰਾਸ਼ਟਰਾ ਨੇ ਹਿਮਾਚਲ ਨੂੰ 5-0 ਨਾਲ, ਚੰਡੀਗੜ੍ਹ ਨੇ ਪੂਡੀਚਰੀ ਨੂੰ 9-2 ਨਾਲ ਅਤੇ ਮਧ ਪ੍ਰਦੇਸ਼ ਨੇ ਉਤਰਾਖੰਡ ਨੂੰ 9-1 ਨਾਲ ਹਰਾਇਆ
ਬਿਹਾਰ ਅਤੇ ਮਿਜ਼ੋਰਮ ਦੀਆਂ ਟੀਮਾਂ 2-2 ਦੀ ਬਰਾਬਰੀ ਤੇ ਰਹੀਆਂ।
ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਈ 14ਵੀਂ ਹਾਕੀ ਇੰਡੀਆ ਜੂਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦਾ ਉਦਘਾਟਨ ਸੁਖਦੇਵ ਸਿੰਘ ਮੈਨਜਿੰਗ ਡਇਰੈਕਟਰ ਏਜੀਆਈ ਇਨਫਰਾ ਲਿਿਮਟੇਡ ਨੇ ਕੀਤਾ। ਇਸ ਮੌਕੇ ਤੇ ਐਸਡੀ ਫੂਲਰਵਾਨ ਸਕੂਲ ਦੀਆਂ ਵਿਿਦਆਰਥਣਾਂ ਨੇ ਸ਼ਾਨਦਾਰ ਗਿੱਧੇ ਦੀ ਪੇਸ਼ਕਾਰੀ ਕੀਤੀ।
ਉਦਘਾਟਨੀ ਮੈਚ ਵਿੱਚ ਮੇਜ਼ਬਾਨ ਪੰਜਾਬ ਨੇ ਤੇਲੰਗਾਨਾ ਨੂੰ 7-0 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਜੇਤੂ ਟੀਮ ਵਲੋਂ ਕਪਤਾਨ ੳਜਵਲ ਸਿੰਘ ਨੇ ਦੋ, ਸੁਖਵਿੰਦਰ ਸਿੰਘ ਨੇ ਦੋੇ, ਹਰਸ਼ਦੀਪ ਸਿੰਘ, ਜੋਬਨਪ੍ਰੀਤ ਸਿੰਘ ਅਤੇ ਜਰਮਨ ਸਿੰਘ ਨੇ ਗੋਲ ਕੀਤੇ ਅਤੇ ਤਿੰਨ ਅੰਕ ਹਾਸਲ ਕੀਤੇ।
ਪਹਿਲੇ ਮੈਚ ਵਿੱਚ ਹਾਕੀ ਮੱਧ ਪ੍ਰਦੇਸ਼ ਨੇ ਉਤਰਖੰਡ ਨੂੰ 9-1 ਨਾਲ ਹਰਾਇਆ। ਮੱਧ ਪ੍ਰਦੇਸ਼ ਵਲੋਂ ਅਲੀ ਅਹਿਮਦ, ਜ਼ਮੀਰ ਮੁਹੰਮਦ ਨੇ ਦੋ, ਤੁਸ਼ਾਰ ਪ੍ਰਮਾਰ, ਏ ਖਾਨ, ਸੁਹੇਲ ਅਲੀ, ਪਾਰੋਚੀ ਕਾਰਤਿਕੇਸਦਾਲ ਅਹਿਮਦ, ਮੁਹੰਮਦ ਅਨਸ ਨੇ ਗੋਲ ਕੀਤੇ ਜਦਕਿ ਉਤਰਖੰਡ ਅਰਪਿਤ ਕੋਹਲੀ ਨੇ ਗੋਲ ਕੀਤਾ।
ਦੂਜੇ ਮੈਚ ਵਿੱਚ ਚੰਡੀਗੜ੍ਹ ਨੇ ਪੂਡੀਚਰੀ ਨੂੰ 9-2 ਨਾਲ ਹਰਾਇਆ।ਚੰਡੀਗੜ੍ਹ ਵਲੋਂ ਹਰਪ੍ਰੀਤ ਸਿੰਘ, ਸੁਖਪ੍ਰੀਤ ਨੇ ਦੋ, ਕੋਮਲਪ੍ਰੀਤ ਸਿੰਘ ਨੇ ਦੋ, ਗੁਰਪ੍ਰੀਤ ਸਿੰਘ, ਗੁਰਕੀਰਤ ਸਿੰਘ ਹੋਠੀ, ਪ੍ਰਭਜੋਤ ਸਿੰਘ ਨੇ ਗੋਲ ਕੀਤੇ ਜਦਕਿ ਪੂਡੀਚਰੀ ਵਲੋਂ ਏ ਦਾਸਨ ਨੇ ਅਤੇ ਗੁਰੂਦੱਤ ਗੁਪਤਾ ਨੇ ਗੋਲ ਕੀਤਾ।
ਤੀਜੇ ਮੈਚ ਵਿੱਚ ਮਹਾਰਾਸ਼ਟਰਾ ਨੇ ਹਿਮਾਚਲ ਪ੍ਰਦੇਸ਼ ਨੂੰ 5-0 ਨਾਲ ਹਰਾਇਆ। ਮਹਾਰਾਸ਼ਟਰਾ ਵਲੋਂ ਜੋਸ਼ਫ ਐਟਨੀ, ਜੈ ਕੈਲੇ, ਕਾਰਤਿਕ ਨੇ, ਅਮੀਨ ਨੇ, ਸਚਿਨ ਨੇ ਗੋਲ ਕੀਤੇ।
ਚੋਥੇ ਮੈਚ ਵਿਚ ਮਨੀਪੁਰ ਨੇ ਗੋਆ ਨੂੰ 15-0 ਨਾਲ ਮਾਤ ਦਿੱਤੀ। ਮਨੀਪੁਰ ਦੇ ਯੂ ਵਿਿਦਆਨੰਦਾ ਸਿੰਘ ਨੇ 5 ਗੋਲ ਕਰਕੇ ਚੈਂਪੀਅਨਸ਼ਿਪ ਦੀ ਪਹਿਲੀ ਹੈਟ੍ਰਿਕ ਕੀਤੀ।
ਅੱਜ ਦੇ ਮੈਚਾਂ ਸਮੇਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ, ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਕੈਸ਼ੀਅਰ ਉਲੰਪੀਅਨ ਸੰਜੀਵ ਕੁਮਾਰ, ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਉਲੰਪੀਅਨ ਬਲਜੀਤ ਸਿੰਘ ਢਿਲੋਂ, ਰਿਪੁਦਮਨ ਕੁਮਾਰ ਸਿੰਘ, ਦਲਜੀਤ ਸਿੰਘ ਕਸਟਮਜ਼, ਰਾਮ ਸਰਨ, ਜਸਵਿੰਦਰ ਸਿੰਘ ਸੰਗਰੂਰ, ਗੁਰਮੀਤ ਸਿੰਘ, ਤਜਿੰਦਰ ਸਿੰਘ ਪੱਡਾ ਖੇਡ ਸਕੱਤਰ ਐਸਜੀਪੀਸੀ, ਸੰਜੇ ਬੀਰ, ਧਰਮਪਾਲ ਪੀਐਨਟੀ, ਹਰਿੰਦਰ ਸੰਘਾ, ਜੀ ਐਸ ਸੰਘਾ, ਪਰਮਿੰਦਰ ਕੌਰ, ਸੰਗੀਤ ਸਰੀਨ, ਸੁਰਿੰਦਰ ਸਿੰਘ ਡੀਏਵੀ ਸਕੂਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।